ਜਲੰਧਰ— ਇੱਕ ਪਾਸੇ ਜਿੱਥੇ ਲੋਕ ਥਾਂ-ਥਾਂ ਕੂੜਾ-ਕਰਕਟ ਪਏ ਹੋਣ ਤੋਂ ਪਰੇਸ਼ਾਨ ਹਨ, ਉੱਥੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਇਸ ਦਾ ਨਾਮੋਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ। ਸਵੀਡਨ ਇੱਕ ਅਜਿਹਾ ਦੇਸ਼ ਹੈ ਜਿੱਥੇ ਇਸ ਸਮੇ ਬਿਲਕੁਲ ਕੂੜਾ ਨਹੀਂ ਹੈ। ਇਹ ਦੇਸ਼ ਦੂਸਰੇ ਦੇਸ਼ਾਂ ਤੋ ਕੂੜਾ ਉਧਾਰ ਮੰਗ ਰਿਹਾ ਹੈ।
ਇਸ ਦੇਸ਼ 'ਚ ਲੋਕ ਰੀਸਾਈਕਲਿੰਗ ਪਲਾਟ ਚਲਾਉਂਦੇ ਹਨ ਇਸ ਲਈ ਉਨ੍ਹਾਂ ਨੂੰ ਪਲਾਂਟ ਚਲਾਉਂਣ ਲਈ ਕੂੜੇ ਦੀ ਜਰੂਰਤ ਪੈਂਦੀ ਹੈ। ਇਸ ਵਜ੍ਹਾਂ ਦੇ ਕਾਰਨ ਉਹ ਲੋਕ ਦੂਸਰੇ ਦੇਸ਼ਾਂ ਤੋ ਕੂੜਾ ਮੰਗਦੇ ਹਨ। ਸਵੀਡਨ ਨੇ ਅਜਿਹੇ ਪਲਾਂਟ 1991 'ਚ ਸ਼ੁਰੂ ਕਰ ਦਿੱਤੇ ਸਨ। ਜਿਸ ਨਾਲ ਕੂੜੇ ਨੂੰ ਰੀਸਾਈਕਲ ਕਰਕੇ ਬਿਜ਼ਲੀ ਬਣਾਈ ਜਾ ਸਕੇ। ਇਸੇ ਕਾਰਨ ਉੱਥੇ ਕੂੜਾ-ਕਰਕਟ ਬਿਲਕੁਲ ਨਹੀਂ ਰਿਹਾ।
ਸਵੀਡਨ 'ਚ ਰਾਸ਼ਟਰੀ ਰੀਸਾਈਕਲ ਨੀਤੀ ਦੇ ਤਹਿਤ ਆਪਣੇ ਦੇਸ਼ 'ਚ ਕਈ ਪ੍ਰਾਈਵੇਟ ਕੰਪਨੀ ਸਕੋਰ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਅਜਿਹੀ ਤਕਨੀਕ ਦੀ ਵਰਤੋ ਕੀਤੀ ਜਿਸ ਨਾਲ ਕੂੜੇ-ਕਰਕਟ ਨਾਲ ਬਿਜ਼ਲੀ ਬਣਾਈ ਜਾ ਸਕੇ। ਹੌਲੀ-ਹੌਲੀ ਸਵੀਡਨ ਇੱਕ ਅਜਿਹਾ ਦੇਸ਼ ਬਣ ਗਿਆ ਜਿੱਥੇ ਕੂੜਾ ਨਹੀਂ ਹੈ। ਸਵੀਡਨ ਨੂੰ ਦੇਖ ਕੇ ਕਈ ਦੇਸ਼ਾਂ ਨੇ ਇਸ ਨੀਤੀ ਨੂੰ ਅਪਣਾਇਆ ਹੈ ਜਿਸ ਨਾਲ ਕੂੜਾ ਕਰਕਟ ਰੀਸਾਈਕਲ ਹੋ ਸਕੇ।
ਇਸ ਮੰਦਰ 'ਚ ਭਗਵਾਨ ਦੇ ਦਰਸ਼ਨਾਂ ਲਈ ਹੈ 'ਡ੍ਰੈੱਸ ਕੋਡ'
NEXT STORY